ਕੋਰਸ ਬਾਰੇ ਸੰਖੇਪ ਜਾਣਕਾਰੀ
ਔਰਤਾਂ ਲਈ ਵਿੱਤੀ ਸਿੱਖਿਆ ਕੋਰਸ, ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਆਪਣੇ ਪੈਸੇ ਦਾ ਪ੍ਰਬੰਧ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਕੋਰਸ ਤੁਹਾਨੂੰ ਵਿੱਤ ਨੂੰ ਸੰਭਾਲਣ ਦੇ ਵੱਖ-ਵੱਖ ਪੜਾਵਾਂ ਰਾਹੀਂ ਲੈ ਕੇ ਜਾਂਦਾ ਹੈ, ਜਿਸ ਵਿੱਚ ਬੈਂਕ ਖਾਤਾ ਸਥਾਪਤ ਕਰਨਾ, ਭੁਗਤਾਨ ਕਰਨਾ, ਆਮਦਨੀ ਕਮਾਉਣਾ ਅਤੇ ਆਪਣੀ ਰਿਟਾਇਰਮੈਂਟ ਲਈ ਬੱਚਤ ਕਰਨਾ ਸ਼ਾਮਲ ਹੈ। ਪੈਸੇ ਦੇ ਪ੍ਰਬੰਧ ਬਾਰੇ ਜਾਣਨ ਲਈ ਸਭ ਤੋਂ ਮਹੱਤਵਪੂਰਣ ਚੀਜ਼ਾਂ ਵਿੱਚੋਂ ਇਕ ਇਹ ਹੈ ਕਿ ਆਪਣੇ ਖਰਚਿਆਂ ਅਤੇ ਬੱਚਤ ਦਾ ਹਿਸਾਬ ਰੱਖਣ ਲਈ ਬਜਟ ਕਿਵੇਂ ਬਣਾਇਆ ਜਾਵੇ। ਇਹ ਕੋਰਸ ਤੁਹਾਨੂੰ ਬਜਟ ਬਨਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਧਨ ਅਤੇ ਜਾਣਕਾਰੀ ਦਿੰਦਾ ਹੈ ਅਤੇ ਨਾਲ ਹੀ ਆਪਣੇ ਸਾਥੀ ਜਾਂ ਪਰਿਵਾਰ ਨਾਲ ਵਿੱਤ ਦਾ ਪ੍ਰਬੰਧ ਕਰਨ ਲਈ ਸੁਝਾਅ ਦਿੰਦਾ ਹੈ। ਇਕ ਔਰਤ ਹੋਣ ਦੇ ਨਾਤੇ, ਆਪਣੇ ਵਿੱਤ ਬਾਰੇ ਸਿੱਖਣ ਨਾਲ ਇਹ ਯਕੀਨੀ ਬਨਾਉਣ ਵਿੱਚ ਮਦਦ ਮਿਲੇਗੀ ਕਿ ਤੁਸੀਂ ਆਪਣੇ ਅਧਿਕਾਰਾਂ ਅਤੇ ਤੁਹਾਡੇ ਵੱਲੋਂ ਲਏ ਗਏ ਕਿਸੇ ਵੀ ਵਿੱਤੀ ਫੈਸਲਿਆਂ ਦੇ ਪ੍ਰਭਾਵ ਨੂੰ ਸਮਝਦੇ ਹੋ।